ਸਤਿਕਾਰਯੋਗ ਸ੍ਰ: ਬਲਦੇਵ ਸਿੰਘ ਜੀ,
(ਮੈਂਬਰ ਕੋਆਰਡੀਨੇਸ਼ਨ ਕਮੇਟੀ ਸੰਯੁਕਤ ਕਿਸਾਨ ਮੋਰਚਾ)ਅਸੀਂ ਇਹ ਪੱਤਰ Sikh Information Centre ਵੱਲੋਂ ਲਿਖ ਰਹੇ ਹਾਂ ਅਤੇ ਇਸਦਾ ਵਿਸ਼ਾ ਤੁਹਾਡੇ ਵੱਲੋਂ ੧੩ ਦਸੰਬਰ ਨੂੰ US Congressman John Garamendi, Jim costa, Shiela Jackson ਅਤੇ TJ Cox ਦੇ ਧੰਨਵਾਦ ਲਈ ਲਿਖੇ ਪੱਤਰ ਸੰਬੰਧੀ ਹੈ। ਤੁਹਾਡੇ ਪੱਤਰ ਵਿਚ ਦਸਿਆ ਗਿਆ ਹੈ ਕਿ ਕਿਸਾਨ ਮੋਰਚੇ ਦੇ ਮੁੱਦੇ ਨੂੰ ਭਾਰਤੀ ਸਰਕਾਰ ਅੱਗੇ ਅਮਰੀਕਨ ਸਿੱਖਾਂ ਅਤੇ American Sikh Congressional Caucus (ASCC) ਦੇ ਵਲੋਂ ਅਤੇ ਕਹਿਣ ਉਤੇ ਉਠਾਇਆ ਗਿਆ ਹੈ।ਤੁਹਾਨੂੰ ਇਹ ਦੱਸਣਾ ਜਰੂਰੀ ਹੈ ਕਿ ਤੁਹਾਡੇ ਪੱਤਰ ਵਿੱਚ ਲਿਖੀ ਇਹ ਗੱਲ ਸੱਚ ਨਹੀਂ ਹੈ ਕਿ Garamendi ਨੇ American Sikh Caucus ਦੇ ਕਹਿਣ ਉਤੇ ਯਾਂ ਉਨਾਂ ਵਲੋਂ ਇਹ ਅਵਾਜ਼ ਉਠਾਈ ਹੈ। ਸਗੋਂ ਇਸ ਦੇ ਬਿੱਲਕੁੱਲ ਉਲਟ, American Sikh Congressional Caucus ਦਾ senior founding member ਅੇਮੀ ਬੈਰਾ ਤਾਂ ਮੋਦੀ ਸਰਕਾਰ ਦੇ ਇਹਨਾਂ ਹੀ ਬਿੱਲਾਂ ਦੇ ਹੱਕ ਵਿੱਚ ਪੁਸ਼ਟੀ ਕਰਦਾ ਹੈ, ਜਿਹਨਾਂ ਬਿਲਾਂ ਖਿਲਾਫ ਤੁਹਾਡਾ ਕਿਸਾਨ ਮੋਰਚਾ ਚੱਲ ਰਿਹਾ ਹੈ।
ਅਮਰੀਕਨ ਸਿੱਖ ਅਤੇ ਕਿਸਾਨ ਮੋਰਚੇ ਦੇ ਹਮਾਇਤੀ ਹੋਣ ਦੇ ਨਾਤੇ, ਅਸੀਂ ਇਹ ਜ਼ਰੂਰੀ ਸਮਝਦੇ ਹਾਂ ਕਿ ਆਪ ਜੀ ਨੂੰ ਹੇਠ ਲਿਖਤ ਤੱਥਾਂ ਤੋਂ ਜਾਣੂ ਕਰਵਾਇਆ ਜਾਵੇ ਤਾਂ ਜੋ ਅਮਰੀਕਨ ਸਿਖ ਕੌਕਸ ਪਾਸੋਂ ਤੁਹਾਡੀ ਕੋਈ ਵੀ ਹਮਾਇਤ ਮਿਲਣ ਦੀ ਅਸਲੀਅਤ ਬਾਰੇ ਆਪ ਨੂੰ ਚੰਗੀ ਤਰਾਂ ਸਮਝ ਆ ਸਕੇ। ਹੇਠ ਲਿਖਤ ਤੱਥਾਂ ਰਾਹੀਂ ਤੁਹਾਨੂੰ ਉਹਨਾਂ ਹਿਮਾਇਤੀ ਅਮਰੀਕਨ ਲੋਕਾਂ, ਜੋ ਕਿ ਇਥੋਂ ਦੀ ਸਰਕਾਰ ਤੋਂ ਤੁਹਾਡੇ ਮੋਰਚੇ ਦੀ ਸਫਲਤਾ ਲਈ ਅਸਲ ਵਿੱਚ ਮਦਦ ਮੰਗ ਰਹੇ ਹਨ ਅਤੇ ਦੂਜੇ ਪਾਸੇ ਵਿਦੇਸ਼ੀ ਭਾਰਤੀਆਂ ਦੀ ਇੱਥੇ ਵੱਸਦੀ ਅਖੌਤੀ Sikh Caucus leadership (ਜੋ ਕਿ ਅੇਮੀ ਬੈਰਾ ਵਰਗੇ ਮੋਦੀ ਪੱਖੀਆਂ ਦੀਆਂ ਕਰਤੂਤਾਂ ਉਤੇ ਪੜਦਾ ਪਾ ਰਹੀ ਹੈ), ਵਿੱਚ ਫਰਕ ਸਮਝਣ ਵਿੱਚ ਸੌਖਿਆਈ ਹੋਵੇਗੀ।
|